ਪਰਿਭਾਸ਼ਾ
ਸੰ. ਧਨਾਸ਼੍ਰੀ. ਇਹ ਕਾਫੀਠਾਟ ਦੀ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਭੀਮਪਲਾਸੀ ਦਾ ਅੰਗ ਹੈ, ਅਵਰੋਹੀ ਵਿੱਚ ਪੂਰਵੀ ਅਤੇ ਮੁਲਤਾਨੀ ਦੀ ਰੰਗਤ ਹੈ. ਅਵਰੋਹੀ ਵਿਚ ਧੈਵਤ ਦੁਰਬਲ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਹੈ. ਪੰਚਮਵਾਦੀ ਸੁਰ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਨ#ਅਵਰੋਹੀ- ਨ ਧਾ ਪ ਮੀ ਗ ਰਾ ਧ.#ਕਈਆਂ ਨੇ ਸੜਜ ਰਿਸਭ ਪੰਚਮ ਧੈਵਤ ਸ਼ੁੱਧ ਅਤੇ ਗਾਂਧਾਰ ਮੱਧਮ, ਨਿਸਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਧਨਾਸਿਰੀ ਦਾ ਨੰਬਰ ਦਸਵਾਂ ਹੈ। ੨. ਸੰ. ਧਨੇਸ਼੍ਵਰ੍ਯ. ਧਨ ਅਤੇ ਵਿਭੂਤੀ. "ਧਨਾਸਰੀ ਧਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਇ." (ਸਵਾ ਮਃ ੩) ਧਨਵੰਤਾਂ ਦਾ ਧਨ ਐਸ਼੍ਵਰਯ ਤਾਂ ਠੀਕ ਹੈ, ਜੇ ਸਤਿਗੁਰ ਕੀ ਕਾਰ ਕਮਾਇ.
ਸਰੋਤ: ਮਹਾਨਕੋਸ਼