ਧਨੁ
thhanu/dhhanu

ਪਰਿਭਾਸ਼ਾ

ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ.
ਸਰੋਤ: ਮਹਾਨਕੋਸ਼