ਪਰਿਭਾਸ਼ਾ
ਸੰ. ਧਨੁਰ੍ਵੇਦ. ਸੰਗ੍ਯਾ- ਯਜੁਰੇਵਦ ਦਾ ਉਪਵੇਦ, ਜਿਸ ਵਿੱਚ ਧਨੁਸ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ. ਧਨੁਰਵੇਦ ਦੇ ਪੰਜ ਪਾਦ ਹਨ.#੧. ਯੰਤ੍ਰਮੁਕ੍ਤ ਸ਼ਸਤ੍ਰਾਂ ਦਾ ਵਰਣਨ. ਉਹ ਸ਼ਸਤ੍ਰ, ਜੋ ਕਲ (ਮਸ਼ੀਨ) ਨਾਲ ਚਲਾਏ ਜਾਂਦੇ ਹਨ, ਜੈਸੇ ਤੀਰ ਬੰਦੂਕ ਆਦਿ.#੨. ਅਮੁਕ੍ਤ ਸ਼ਸਤ੍ਰ, ਜੋ ਚਲਾਉਣ ਵੇਲੇ ਹੱਥੋਂ ਨਹੀਂ ਛੱਡੇ ਜਾਂਦੇ, ਜੈਸੇ ਖੜਗ- ਕਟਾਰ ਆਦਿ.#੩. ਪਾਣਿਮੁਕ੍ਤ, ਜੋ ਹੱਥ ਦੇ ਬਲ ਦ੍ਵਾਰਾ ਫੈਂਕੇ ਜਾਂਦੇ ਹਨ, ਜੈਸੇ- ਚਕ੍ਰ.#੪. ਸੰਧਾਰਿਤਮੁਕ੍ਤ, ਜਿਨ੍ਹਾਂ ਦਾ ਇੱਕ ਸਿਰਾ ਹੱਥ ਵਿੱਚ ਰੱਖੀਦਾ ਹੈ ਅਤੇ ਦੂਜਾ ਫੈਂਕੀਦਾ ਹੈ, ਜੈਸੇ- ਪਾਸ਼ (ਫਾਂਸੀ).#੫. ਬਾਹੁਯੁੱਧ. ਬਾਹਾਂ ਦੀ ਲੜਾਈ ਦੇ ਦਾਉ ਪੇਚ.
ਸਰੋਤ: ਮਹਾਨਕੋਸ਼