ਧਨੰਜੈ
thhananjai/dhhananjai

ਪਰਿਭਾਸ਼ਾ

ਸੰ. धनञ्जय. ਵਿ- ਧਨ ਜਿੱਤਣ ਵਾਲਾ. ਜਿੱਤਕੇ ਧਨ ਪ੍ਰਾਪਤ ਕਰਨ ਵਾਲਾ। ੨. ਸੰਗ੍ਯਾ- ਕਰਤਾਰ. ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ. "ਧਨੰਜੈ ਜਲਿ ਬਲਿ ਹੈ ਮਹੀਐ." (ਮਾਰੂ ਸੋਲਹੇ ਮਃ ੫) ੪. ਅਰਜੁਨ, ਜੋ ਧਨੁਸ ਦ੍ਵਾਰਾ ਧਨ ਜਿੱਤਦਾ ਹੈ। ੫. ਵਿਸਨੁ। ੬. ਦਸ ਪ੍ਰਾਣਾਂ ਵਿੱਚੋਂ ਇੱਕ ਪਵਨ, ਜਿਸ ਕਰਕੇ ਪ੍ਰਾਣਵਿਯੋਗ ਪਿੱਛੋਂ ਦੇਹ ਫੁੱਲ ਜਾਂਦੀ ਹੈ. ਦੇਖੋ, ਦਸ ਪ੍ਰਾਣ.
ਸਰੋਤ: ਮਹਾਨਕੋਸ਼