ਪਰਿਭਾਸ਼ਾ
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਪਾਇਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਚਾਵਾ ਪਾਇਲ" ਤੋਂ ਦੱਖਣ ਪੱਛਮ ੮. ਮੀਲ ਦੇ ਕ਼ਰੀਬ ਹੈ. ਪਾਇਲ ਤਕ ਪੰਜ ਮੀਲ ਪੱਕੀ ਸੜਕ ਹੈ, ਅੱਗੋਂ ੩. ਮੀਲ ਕੱਚਾ ਰਸਤਾ ਹੈ, ਇਸ ਪਿੰਡ ਦੇ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਘੁੜਾਣੀ ਤੋਂ ਸੈਰ ਲਈ ਆਏ ਇਥੇ ਠਹਿਰੇ ਹਨ. ਪਹਿਲਾਂ ਸਾਧਾਰਣ ਗੁਰਦ੍ਵਾਰਾ ਸੀ ਹੁਣ ਸੰਮਤ ੧੯੭੪ ਵਿੱਚ ਸੁੰਦਰ ਦਰਬਾਰ ਬਣਾਇਆ ਗਿਆ ਹੈ. ਪਿੰਡ ਦੇ ਅਕਾਲੀਸਿੰਘ ਸੇਵਾ ਕਰਦੇ ਹਨ.
ਸਰੋਤ: ਮਹਾਨਕੋਸ਼