ਧਰਿਸ਼ਦ੍ਯੁਮਨ
thharishathyumana/dhharishadhyumana

ਪਰਿਭਾਸ਼ਾ

ਸੰ. धृष्टदयुम्न. ਇਹ ਪਾਂਚਾਲ ਦੇ ਰਾਜਾ ਦ੍ਰੁਪਦ ਦਾ ਪੁਤ੍ਰ, ਦ੍ਰੋਪਦੀ ਦਾ ਭਾਈ ਸੀ. ਇਸ ਨੇ ਪੁਤ੍ਰ ਦੇ ਸ਼ੋਕ ਨਾਲ ਵ੍ਯਾਕੁਲ ਹੋਏ ਦ੍ਰੋਣਾਚਾਰਯ ਦਾ ਸਿਰ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਵੱਢਿਆ ਸੀ. ਯੁੱਧ ਦੇ ਪਿਛਲੇ ਦਿਨ ਦ੍ਰੋਣ ਦੇ ਪੁਤ੍ਰ ਅਸ਼੍ਵੱਥਾਮਾ ਨੇ ਪਾਂਡਵਾਂ ਦੇ ਕੈਂਪ ਵਿੱਚ ਲੁਕਕੇ ਪ੍ਰਵੇਸ਼ ਕੀਤਾ ਅਰ ਧ੍ਰਿਸ੍ਟਦ੍ਯੁਮਨ ਨੂੰ ਮਾਰਿਆ. "ਹਣ੍ਯੋ ਧ੍ਰਿਸ੍ਟਦੌਨੰ." (ਗ੍ਯਾਨ)
ਸਰੋਤ: ਮਹਾਨਕੋਸ਼