ਧਰੇਲਾ
thharaylaa/dhharēlā

ਪਰਿਭਾਸ਼ਾ

ਸੰਗ੍ਯਾ- ਉਹ ਮਨੁੱਖ, ਜਿਸ ਨੇ ਪੁਨਰਵਿਵਾਹ ਦੀ ਰੀਤਿ ਬਿਨਾ, ਇਸਤ੍ਰੀ ਧਾਰਣ ਕੀਤੀ ਹੋਵੇ. "ਮਾਛਿੰਦ੍ਰ ਧਰੀ ਸੁ ਧਰੇਲਾ." (ਭਾਗੁ) ਮਛਿੰਦ੍ਰਨਾਥ ਨੇ ਯੋਗਸ਼ਕਤਿ ਨਾਲ ਇੱਕ ਮੋਏ ਹੋਏ ਰਾਜੇ ਦੀ ਦੇਹ ਵਿਚ ਪ੍ਰਵੇਸ਼ ਕਰਕੇ ਉਸ ਦੀ ਰਾਣੀ ਇਸਤ੍ਰੀ ਵਾਂਙ ਧਾਰਣ ਕੀਤੀ. ਗੁਰੂ ਨੂੰ ਇਸ ਤਰ੍ਹਾਂ ਭੋਗਲੰਪਟ ਦੇਖਕੇ ਗੋਰਖਨਾਥ ਨੇ ਜਾਕੇ ਗ੍ਯਾਨ ਉਪਦੇਸ਼ ਦਿੱਤਾ ਅਤੇ ਮਛਿੰਦ੍ਰਨਾਥ ਨੂੰ ਵਿਸਿਆਂ ਦੇ ਜਾਲ ਤੋਂ ਮੁਕਤ ਕੀਤਾ.¹
ਸਰੋਤ: ਮਹਾਨਕੋਸ਼