ਧਲੇਉ
thhalayu/dhhalēu

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਗੰਡੂ ਤੋਂ ਇੱਥੇ ਆਏ. ਇੱਕ ਜੋਗੀ ਦੀ ਕਲ੍ਯਾਣ ਕੀਤੀ, ਜੋ ਛੀਵੇਂ ਗੁਰੂ ਜੀ ਦੇ ਸਮੇਂ ਤੋਂ ਦਰਸ਼ਨ ਕਰਨ ਲਈ ਤਰਸਦਾ ਸੀ. ਸ਼੍ਰੀ ਗੁਰੂ ਗ੍ਰੰਥ ਜੀ ਦੇ ਪ੍ਰਕਾਸ਼ ਲਈ ਇੱਕ ਪੱਕਾ ਕਮਰਾ ਸੰਮਤ ੧੯੭੩ ਵਿੱਚ ਸਰਦਾਰ ਰਣਬੀਰਸਿੰਘ ਨਾਇਬ ਨਾਜਿਮ ਨੇ ਬਣਵਾਇਆ ਹੈ. ਪੁਜਾਰੀ ਸਿੰਘ ਹੈ. ੧੨੦ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਵੱਲੋਂ ਸੰਮਤ ੧੯੮੧ ਤੋਂ ਮਿਲਦੇ ਹਨ. ਰੇਲਵੇ ਸਟੇਸ਼ਨ ਨਰਿੰਦ੍ਰਪੁਰੇ ਤੋਂ ਈਸ਼ਾਨਕੋਣ ਛੀ ਮੀਲ ਦੇ ਕ਼ਰੀਬ ਕੱਚਾ ਰਸਤਾ ਹੈ.
ਸਰੋਤ: ਮਹਾਨਕੋਸ਼