ਧਵਜਾ
thhavajaa/dhhavajā

ਪਰਿਭਾਸ਼ਾ

ਸੰ. ध्वज. ਸੰਗ੍ਯਾ- ਨਿਸ਼ਾਨ. ਝੰਡਾ. ਯੁਕ੍ਤਿ- ਕਲਪਤਰੁ ਵਿੱਚ ਲਿਖਿਆ ਹੈ ਕਿ ਧ੍ਵਜ ਦੇ ਅੱਠ ਭੇਦ ਹਨ- ਜਯਾ, ਵਿਜ੍ਯਾ, ਭੀਮਾ, ਚਪਲਾ, ਵੈਜਯੰਤਿਕਾ, ਦੀਰਘਾ, ਵਿਸ਼ਾਲਾ, ਲੋਲਾ. ਜਯਾ ਦਾ ਦੰਡ (ਡੰਡਾ) ਪੰਜ ਹੱਥ ਲੰਮਾ, ਵਿਜਯਾ ਦਾ ਛੀ ਹੱਥ. ਇਸੇ ਤਰਾਂ ਕ੍ਰਮ ਅਨੁਸਾਰ ਲੋਲਾ ਦਾ ੧੨. ਹੱਥ ਦਾ ਡੰਡਾ ਹੋਇਆ ਕਰਦਾ ਹੈ.
ਸਰੋਤ: ਮਹਾਨਕੋਸ਼