ਪਰਿਭਾਸ਼ਾ
ਸੰ. धातृ. ਵਿ- ਧਾਰਣ ਕਰਨ ਵਾਲਾ। ੨. ਸਹਾਇਕ। ੩. ਸੰਗ੍ਯਾ- ਵਿਧਾਤਾ. ਰਿਗਵੇਦ ਦੇ ਪਿਛਲੇ ਸ਼ਲੋਕਾਂ ਵਿਚ ਧਾਤ੍ਰਿ ਦੀ ਬਾਬਤ ਕੇਵਲ ਇਤਨਾ ਹੀ ਦੱਸਿਆ ਹੈ ਕਿ ਇਹ ਉਤਪੰਨ ਕਰਦਾ, ਪਾਲਦਾ, ਸੰਤਾਨ ਵਧਾਉਣ ਵਾਲਾ, ਵਿਆਹ ਰਚਾਉਣ ਵਾਲਾ ਅਤੇ ਗ੍ਰਹਸ੍ਥ ਆਸ਼੍ਰਮ ਨੂੰ ਨਿਭਾਉਣ ਵਾਲਾ ਹੈ. ਰੋਗਾਂ ਦਾ ਨਾਸ਼ ਕਰਦਾ ਹੈ ਅਤੇ ਟੁੱਟੇ ਹੋਏ ਅੰਗ ਜੋੜਦਾ ਹੈ. ਇਹ ਭੀ ਲਿਖਿਆ ਹੈ ਕਿ ਏਸੇ ਨੇ ਸੂਰਯ, ਚੰਦ੍ਰਮਾ, ਆਕਾਸ਼, ਪ੍ਰਿਥਿਵੀ ਅਤੇ ਵਾਯੂ ਰਚੇ ਹਨ. ਕਈ ਏਸ ਨੂੰ ਪ੍ਰਜਾਪਤਿ ਅਤੇ ਬ੍ਰਹਮਾ ਭੀ ਆਖਦੇ ਹਨ. ਪੁਰਾਣਾਂ ਦੇ ਸਮੇਂ ਇਸ ਦੀ ਤਿੰਨ ਦੇਵਤਿਆਂ ਵਿਚ ਗਿਣਤੀ ਹੋਈ ਹੈ। ੪. ਕਰਤਾਰ। ੫. ਪ੍ਰਾਰਬਧ. ਕ਼ਿਸਮਤ। ੬. ਸੰ. धात्री ਮਾਤਾ। ੭. ਪ੍ਰਿਥਿਵੀ। ੮. ਦਾਈ। ੯. ਮਾਇਆ। ੧੦. ਆਉਲਾ। ੧੧. ਇਮਲੀ। ੧੨. ਦੁਰਗਾ. "ਨਮੋ ਧਾਤ੍ਰੀਏਯੰ." (ਚੰਡੀ ੨)
ਸਰੋਤ: ਮਹਾਨਕੋਸ਼