ਧਿਆਨੁ
thhiaanu/dhhiānu

ਪਰਿਭਾਸ਼ਾ

ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍‍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍‍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ.
ਸਰੋਤ: ਮਹਾਨਕੋਸ਼