ਪਰਿਭਾਸ਼ਾ
ਇੱਕ ਪ੍ਰੇਮੀ ਤਖਾਣ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ. ਇਹ ਲੰਗਰ ਦੀਆਂ ਲੱਕੜਾਂ ਪਾੜਿਆ ਕਰਦਾ ਸੀ, ਅਤੇ ਆਪਣੇ ਭਾਈ ਮੱਦੂ ਨਾਲ ਮਿਲਕੇ ਵਡੇ ਪ੍ਰੇਮਭਾਵ ਨਾਲ ਗੁਰਸਿੱਖਾਂ ਦੀ ਸੇਵਾ ਵਿੱਚ ਲੱਗਾ ਰਹਿਂਦਾ. ਗੁਰੂ ਸਾਹਿਬ ਨੇ ਇਸ ਦਾ ਸਸਕਾਰ ਆਪਣੇ ਹੱਥੀਂ ਕੀਤਾ. ਇਸ ਦਾ ਨਾਮ ਧਿੰਗੜ ਭੀ ਹੈ. "ਧਿੰਗੜ ਮੱਦੂ ਜਾਣੀਅਨ ਵਡੇ ਸੁਜਾਣ ਤਖਾਣ ਅਪਾਰਾ." (ਭਾਗੁ)
ਸਰੋਤ: ਮਹਾਨਕੋਸ਼