ਧੀਰ
thheera/dhhīra

ਪਰਿਭਾਸ਼ਾ

ਸੰਗ੍ਯਾ- ਧੀਰਜ (ਧੈਰ੍‍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دھیر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਧੀਰਜ ; adjective ਧੀਰਜਵਾਨ
ਸਰੋਤ: ਪੰਜਾਬੀ ਸ਼ਬਦਕੋਸ਼

DHÍR

ਅੰਗਰੇਜ਼ੀ ਵਿੱਚ ਅਰਥ2

s. f, Corrupted from the Sanskrit word Dhírya. Patience, sedateness, gravity, firmness, deliberateness, slowness, gentleness:—dhíraj bannhṉá, v. a. To set one's heart at ease, to silence, to satisfy one self:—dhíraj máṉ, a. Patient, sedate, grave, deliberate, not hasty, slow, gentle:—dhírajtá dhírajtáí, s. f. The same as dhíraj.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ