ਧੂਏ ਕਾ ਪਹਾਰ
thhooay kaa pahaara/dhhūē kā pahāra

ਪਰਿਭਾਸ਼ਾ

ਧੂਮ (ਧੂਏਂ) ਦਾ ਸਫੇਦ ਮਹਲ. (ਧਵਲ ਹਰ੍‍ਮ੍ਯ) ਅਤੇ ਧੂਮ ਦਾ ਪਹਾੜ. ਇਹ ਦ੍ਰਿਸ੍ਟਾਂਤ ਜਗਤ ਵਾਸਤੇ ਆਇਆ ਹੈ. ਜਿਵੇਂ- ਧੂਏਂ ਦਾ ਮਕਾਨ ਅਤੇ ਪਹਾੜ ਹਵਾ ਨਾਲ ਬਣਿਆ ਆਕਾਸ਼ ਵਿੱਚ ਤੁਰਤ ਹੀ ਮਿਟ ਜਾਂਦਾ ਹੈ, ਤਿਵੇਂ ਹੀ ਸੰਸਾਰ ਦੀ ਹਾਲਤ ਹੈ. ਦੇਖੋ, ਧੂਅਰੋ. "ਇਹੁ ਜਗੁ ਧੂਏ ਕਾ ਪਹਾਰ." (ਬਸੰ ਮਃ ੯)
ਸਰੋਤ: ਮਹਾਨਕੋਸ਼