ਧ੍ਰੁਵਪਦ
thhruvapatha/dhhruvapadha

ਪਰਿਭਾਸ਼ਾ

ਸੰ. ਧ੍ਰੁਵਕ. ਸੰਗੀਤਰਤਨਾਕਰ ਅਨੁਸਾਰ ਚਾਰ ਤਾਲ ਦਾ ਗੀਤ ਹੈ.¹ ਜਿਸ ਵਿੱਚ ਅਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ. ਪਦਾਂ ਦੀ ਗਿਣਤੀ ਚਾਰ ਤੋਂ ਲੈਕੇ ਛੀ ਤਕ ਹੁੰਦੀ ਹੈ. ਅੱਖਰਾਂ ਦੀ ਗਿਣਤੀ ਪ੍ਰਤਿ ਚਰਣ ੧੧. ਤੋਂ ਲੈਕੇ ੨੬ ਤੀਕ ਹੋਇਆ ਕਰਦੀ ਹੈ.#ਸੰਗੀਤ ਦਾਮੋਦਰ ਦੇ ਮਤ ਅਨੁਸਾਰ ਧ੍ਰੁਵਪਦ ਦੇ ਸੋਲਾਂ ਭੇਦ ਹਨ- ਜਯੰਤ, ਸ਼ੇਖਰ, ਉਤਸਾਹ, ਮਧੁਰ, ਨਿਰਮਲ, ਕੁੰਤਲ, ਕਮਲ, ਸਾਨੰਦ, ਚੰਦ੍ਰਸ਼ੇਖਰ, ਸੁਖਦ, ਕੁਮੁਦ, ਜਾਯੀ, ਕੰਦਰਪ, ਜਯਮੰਗਲ, ਤਿਲਕ ਅਤੇ ਲਲਿਤ. ਜਯੰਤ ਦੇ ਪ੍ਰਤਿ ਚਰਣ ੧੧. ਅੱਖਰ ਹੁੰਦੇ ਹਨ, ਸ਼ੇਖਰ ਦੇ ਬਾਰਾਂ, ਇਸੇ ਤਰ੍ਹਾਂ ਲਲਿਤ ਦੇ ਪ੍ਰਤਿ ਚਰਣ ੨੬ ਹੋਇਆ ਕਰਦੇ ਹਨ.#ਛੀ ਪਦਾਂ ਦਾ ਧ੍ਰੁਵਪਦ ਉੱਤਮ, ਪੰਜ ਦਾ ਮੱਧਮ ਅਤੇ ਚਾਰ ਦਾ ਅਧਮ ਮੰਨਿਆ ਗਿਆ ਹੈ.#ਧ੍ਰੁਵਪਦ ਨਾਲ ਪਖਾਵਜ ਦੀ ਗਤਿ ਨਹੀਂ ਬਜਾਈ ਜਾਂਦੀ, "ਸਾਥ" ਬਜਾਈਦਾ ਹੈ.
ਸਰੋਤ: ਮਹਾਨਕੋਸ਼