ਪਰਿਭਾਸ਼ਾ
ਸੰ. ਧਟਿਕਾ. ਸੰਗ੍ਯਾ- ਪੰਜ ਸੇਰ ਭਰ ਤੋਲ। ੨. ਹੁਣ ਦਸ ਸੇਰ ਕੱਚਾ ਵਜ਼ਨ ਧੜੀ ਹੈ। ੩. ਰੇਖਾ. ਲਕੀਰ ਲੀਕ। ੪. ਵਸਤ੍ਰ। ੫. ਸਿੰਧੀ. ਗੋਠ. ਮਗਜ਼ੀ. ਗੋਟੇ ਕਨਾਰੀ ਦਾ ਹਾਸ਼ੀਆ. "ਸਾਚੁ ਧੜੀ ਧਨ ਮਾਂਡੀਐ." (ਸ੍ਰੀ ਅਃ ਮਃ ੫) ੬. ਡਿੰਗ. ਧਰੀ. ਇਸਤ੍ਰੀਆਂ ਦਾ ਕਰਨਭੂਸਣ. "ਧੀਰਜੁ ਧੜੀ ਬੰਧਾਵੈ ਕਾਮਣਿ." (ਆਸਾ ਮਃ ੧) ੭. ਪੰਜਾਬੀ ਵਿੱਚ ਕੇਸਾਂ ਦੀ ਚੀਰਨੀ ਅੰਦਰ ਸੰਧੂਰ ਦੀ ਰੇਖਾ ਨੂੰ ਧੜੀ ਆਖਦੇ ਹਨ. "ਧੜੀ ਸਿਰੇ ਨੂੰ ਲਾਂਵਦੀ ਲੈ ਲੇ ਸਿਰ ਦਾ ਖੂੰਨ." (ਹਾਮਦ)
ਸਰੋਤ: ਮਹਾਨਕੋਸ਼