ਪਰਿਭਾਸ਼ਾ
ਵਿ- ਜਿਸ ਦਾ ਨੱਕ ਕਟ ਗਿਆ ਹੈ. ਨਾਸਿਕਾ ਰਹਿਤ। ੨. ਸੰਗ੍ਯਾ- ਬੇ ਸ਼ਰਮ ਆਦਮੀ. ਨਿਰਲੱਜ ਪੁਰਖ. "ਨਾਮਹੀਣ ਫਿਰਹਿ ਸੇ ਨਕਟੇ." (ਰਾਮ ਮਃ ੪) ੩. ਨਿਰਲੱਜ ਲੋਕਾਂ ਦਾ ਟੋਲਾ. ਨਕਟਿਆਂ ਦਾ ਪੰਥ. ਆਪਣੇ ਜੇਹਾ ਨਿਰਲੱਜ ਕਰਨ ਵਾਲੇ ਲੋਕਾਂ ਦੀ ਜਮਾਤ। ੪. ਨਕਟ ਦੇਵੀ. ਮਾਇਆ. ਸਾਧੁਜਨਾਂ ਨੇ ਜਿਸ ਦਾ ਨੱਕ ਕੱਟਕੇ ਨਕਟੀ ਕੀਤਾ ਹੈ. "ਨਕਖੀਨੀ ਸਭ ਨਥਹਾਰੇ." (ਨਟ ਅਃ ਮਃ ੪) ਨਕਟੀ (ਮਾਇਆ) ਨੇ ਸਾਰੇ ਨੱਥ ਲਏ ਹਨ. "ਬੀਚਿ ਨਕਟਦੇ ਰਾਨੀ." (ਆਸਾ ਕਬੀਰ) ਵਾਮਮਾਰਗੀਆਂ ਦੇ ਪੂਜਨਚਕ੍ਰ ਵਿਚਕਾਰ ਨਕਟਦੇਵੀ ਹੈ.
ਸਰੋਤ: ਮਹਾਨਕੋਸ਼