ਪਰਿਭਾਸ਼ਾ
ਸੰਗ੍ਯਾ- ਨਾਸਿਕਾ- ਸ਼ਿਰਾ. ਨੱਕ ਦੀ ਸ਼ਿਰਾ (ਨਾੜੀ) ੨. ਨੱਕ ਦੀ ਸ਼ਿਰਾ (ਰਗ) ਤੋਂ ਲਹੂ ਵਗਣ ਦੀ ਕ੍ਰਿਯਾ. [رُعاف] ਰੁਆ਼ਫ਼ Epistaxis. ਪਿੱਤ ਦੇ ਵਿਗਾੜ ਤੋਂ, ਧੁੱਪ ਲਗਣ ਤੋਂ, ਮਿਰਚ ਆਦਿਕ ਤਿੱਖੇ ਪਦਾਰਥ ਖਾਣ ਅਤੇ ਸ਼ਰਾਬ ਪੀਣ ਤੋਂ, ਬਹੁਤ ਮੈਥੁਨ ਕਰਨ ਤੋਂ, ਸੱਟ ਵੱਜਣ ਆਦਿ ਕਾਰਣਾਂ ਤੋਂ ਨਕਸੀਰ ਵਗਦੀ ਹੈ.#ਇਸ ਦਾ ਇਲਾਜ ਹੈ- ਠੰਡੇ ਜਲ ਦੇ ਛਿੱਟੇ ਮੂੰਹ ਤੇ ਮਾਰਨੇ, ਸੀਤਲ ਜਲ ਨੱਕ ਨਾਲ ਖਿੱਚਣਾ, ਅੰਬ ਦੀ ਗੁਠਲੀ ਅਤੇ ਅਨਾਰ ਦੀ ਕਲੀ ਪਾਣੀ ਵਿੱਚ ਘਿਸਾਕੇ ਨਸਵਾਰ ਲੈਣੀ. ਕਪੂਰ ਨੂੰ ਧਣੀਏ ਦੀ ਪਾਣੀ ਵਿੱਚ ਘਸਾਕੇ ਨੱਕ ਵਿੱਚ ਟਪਕਾਉਂਣਾ. ਰੌਗਣ ਕੱਦੂ ਅਤੇ ਬਦਾਮਰੌਗਨ ਸਿਰ ਤੇ ਮਲਣਾ. ਅਨਾਰ ਅਤੇ ਚੰਦਨ ਦਾ ਸ਼ਰਬਤ ਬੀਹਦਾਣੇ ਦਾ ਲੁਬਾਬ ਸ਼ਰਬਤ ਨੀਲੋਵਰ ਨਾਲ ਮਿਲਾਕੇ ਪਿਆਉਂਣਾ.
ਸਰੋਤ: ਮਹਾਨਕੋਸ਼