ਨਕ਼ੀਬ
nakaeeba/nakaība

ਪਰਿਭਾਸ਼ਾ

ਅ਼. [نقیب] ਸੰਗ੍ਯਾ- ਨੁਕ਼ਬਾ (ਆਵਾਜ਼) ਕਰਨ ਵਾਲਾ. ਵੰਸ਼ਾਵਲੀ ਅਤੇ ਯਸ਼ ਕਹਿਣ ਵਾਲਾ. ਚਾਰਣ. ਵਿਰਦ ਪੜ੍ਹਨ ਵਾਲਾ. "ਮਹਾਰਾਜ ਸਲਾਮਤ" ਆਦਿ ਸ਼ਬਦ ਰਾਜਿਆਂ ਦੇ ਅੱਗੇ ਬੋਲਣ ਵਾਲਾ. "ਬੋਲਤ ਜਾਤ ਨਕੀਬ ਅਗਾਰੀ." (ਗੁਪ੍ਰਸੂ) ੨. ਸਰਦਾਰ। ੩. ਕਿਸੇ ਜਮਾਤ ਦਾ ਮੁਖੀਆ.
ਸਰੋਤ: ਮਹਾਨਕੋਸ਼