ਨਗਜ
nagaja/nagaja

ਪਰਿਭਾਸ਼ਾ

ਵਿ- ਨਗ (ਪਹਾੜ) ਤੋਂ ਪੈਦਾ ਹੋਇਆ। ੨. ਸੰਗ੍ਯਾ- ਰਤਨ। ੩. ਹਾਥੀ। ੪. ਫ਼ਾ. [نغز] ਨਗ਼ਜ਼. ਵਿ- ਉੱਤਮ. ਸ਼੍ਰੇਸ੍ਠ "ਨਗਜ ਤੇਰੇ ਬੰਦੇ." (ਭੈਰ ਮਃ ੫) ੫. ਖ਼ੁਸ਼. ਪ੍ਰਸੰਨ.
ਸਰੋਤ: ਮਹਾਨਕੋਸ਼