ਪਰਿਭਾਸ਼ਾ
ਸੰ. ਨਟਨਾਰਾਯਣ. ਸੰਗ੍ਯਾ- ਸੋਮੇਸ਼੍ਵਰ ਸੰਗੀਤ ਦੇ ਮਤ ਅਨੁਸਾਰ ਇਹ ਛੀ ਰਾਗਾਂ ਵਿੱਚ ਹੈ. ਨਟੁ, ਬਿਲਾਵਲ ਅਤੇ ਕਲ੍ਯਾਣ ਦੇ ਮੇਲ ਤੋਂ ਬਣਦਾ ਹੈ. ਸੰਪੂਰਣ ਜਾਤਿ ਦਾ ਰਾਗ ਹੈ. ਸਾਰੇ ਸ਼ੁੱਧ ਸ੍ਵਰ ਹਨ. ਕਈ ਇਸ ਨੂੰ ਛੀ ਸੁਰ ਦਾ ਰਾਗ ਦੱਸਕੇ ਨਿਸਾਦ ਸ੍ਵਰ ਲਾਉਣਾ ਵਰਜਦੇ ਹਨ. ਦਸਮਗ੍ਰੰਥ ਵਿੱਚ ਇਸ ਦਾ ਨਾਮ ਨਟਨਾਇਕ ਭੀ ਹੈ- "ਨਟਨਾਇਕ ਸੁੱਧਮਲਾਰ ਬਿਲਾਵਲ." (ਕ੍ਰਿਸਨਾਵ) ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਨਟ ਰਾਗ ਦੇ ਵਿੱਚ ਹੀ ਗੁਰੂ ਸਾਹਿਬ ਨੇ ਇਸ ਰਾਗ ਨੂੰ ਲਿਖਿਆ ਹੈ, ਅਤੇ ਗੁਰਮਤ ਸੰਗੀਤ ਅਨੁਸਾਰ ਇਹ ਕਮਾਚ ਠਾਟ ਦਾ ਔੜਵ ਸਾੜਵ ਰਾਗ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸਾਦ ਵਰਜਿਤ ਹਨ. ਅਵਰੋਹੀ ਵਿੱਚ ਕੇਵਲ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਸੁਰ ਹੈ. ਇਸ ਵਿੱਚ ਕੁਝ ਸਾਰੰਗ ਦੀ ਝਲਕ ਹੈ. ਨਿਸਦ ਕੋਮਲ, ਬਾਕੀ ਸਾਰੇ ਸੁਰ ਸ਼ੁੱਧ ਹਨ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਚੋਥਾ ਪਹਿਰ ਹੈ.#ਆਰੋਹੀ- ਸ ਰ ਮ ਪ ਧ ਸ.#ਅਵਰੋਹੀ- ਸ ਨਾ ਧ ਪ ਮ ਰ ਸ.
ਸਰੋਤ: ਮਹਾਨਕੋਸ਼