ਪਰਿਭਾਸ਼ਾ
ਰਿਆਸਤ ਪਟਿਆਲਾ, ਤਸੀਲ ਥਾਣਾ ਘਨੌਰ ਦਾ ਇੱਕ ਪਿੰਡ "ਜੰਡ ਮਘੌਲੀ" ਹੈ, ਇਸ ਤੋਂ ਪੱਛਮ ਉੱਤਰ ਇੱਕ ਮੀਲ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਲੰਮੇ ਕਮਰੇ ਦੀ ਸ਼ਕਲ ਦਾ ਬਣਿਆ ਹੋਇਆ ਹੈ. ਪਾਸ ਕੁਝ ਰਹਾਇਸ਼ੀ ਮਕਾਨ ਹਨ. ੧੦੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਮੇਲਾ ਲੋੜ੍ਹੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਸੰਭੂ ਤੋਂ ਦੱਖਣ ਪੱਛਮ ਤਿੰਨ ਮੀਲ ਦੇ ਕ਼ਰੀਬ ਘਨੌਰ ਵਾਲੀ ਕੱਚੀ ਸੜਕ ਦੇ ਕਿਨਾਰੇ ਹੈ। ੨. ਦੇਖੋ, ਨਿਥਾਣਾ.
ਸਰੋਤ: ਮਹਾਨਕੋਸ਼