ਪਰਿਭਾਸ਼ਾ
ਵਿ- ਨਾਜਿਰ. ਦੇਖਣ ਵਾਲਾ. ਨਜਰ ਕਰਨ ਵਾਲਾ। ੨. ਸੰਗ੍ਯਾ- ਕਰਤਾਰ. "ਨਾਨਕ ਨਦਰੀ ਨਦਰਿ ਨਿਹਾਲੁ." (ਜਪੁ) "ਨਾਨਕ ਨਦਰੀ ਨਦਰਿ ਕਰੇ." (ਵਾਰ ਬਿਲਾ ਮਃ ੩) "ਨਾਨਕ ਨਦਰੀ ਮਨਿ ਵਸੈ." (ਵਾਰ ਗੂਜ ੧. ਮਃ ੩) ੩. ਨਜਰ. ਦ੍ਰਿਸ੍ਟਿ. "ਨਦਰੀ ਬਾਹਰਿ ਨ ਕੋਇ." (ਸ੍ਰੀ ਅਃ ਮਃ ੩) ੪. ਨਜਰ ਅੰਦਰ. ਦ੍ਰਿਸ੍ਟਿ ਵਿੱਚ. "ਸਭ ਨਦਰੀ ਕਰਮ ਕਮਾਵਦੇ." (ਸ੍ਰੀ ਅਃ ਮਃ ੩) ੫. ਨਜਰ ਕਰਕੇ. ਕ੍ਰਿਪਾ ਦ੍ਰਿਸ੍ਟਿ ਤੋਂ. "ਨਦਰੀ ਇਹੁ ਮਨ ਵਸਿ ਆਵੈ, ਨਦਰੀ ਮਨੁ ਨਿਰਮਲੁ ਹੋਇ." (ਵਡ ਮਃ ੩)
ਸਰੋਤ: ਮਹਾਨਕੋਸ਼