ਪਰਿਭਾਸ਼ਾ
ਜਿਲਾ ਤਸੀਲ ਥਾਣਾ ਅੰਬਾਲਾ ਵਿੱਚ ਇੱਕ ਪਿੰਡ ਹੈ. ਇੱਥੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਵਿਰਾਜੇ ਹਨ. ਗੁਰਦ੍ਵਾਰਾ ਛੋਟਾ ਜੇਹਾ ਸੇਠ ਬਨਾਰਸੀਦਾਸ ਨੇ ਬਣਵਾਇਆ ਹੈ, ਅਤੇ ਸੇਵਾ ਸਿੰਘ ਕਰਦਾ ਹੈ. ਰੇਲਵੇ ਸਟੇਸ਼ਨ ਅੰਬਾਲਾ ਛਾਉਣੀ ਤੋਂ ਦੱਖਣ ਵੱਲ ਅੱਧਾ ਮੀਲ ਦੇ ਕ਼ਰੀਬ ਹੈ.
ਸਰੋਤ: ਮਹਾਨਕੋਸ਼