ਪਰਿਭਾਸ਼ਾ
ਰਿਆਸਤ, ਨਜਾਮਤ ਪਟਿਆਲਾ, ਤਸੀਲ ਥਾਣਾ ਘਨੌਰ ਵਿੱਚ ਇੱਕ ਪਿੰਡ ਹੈ. ਇਸ ਦੇ ਦੱਖਣ ਪੂਰਵ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਫਤੇਚੰਦ ਮਸੰਦ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਕਈ ਦਿਨ ਵਿਰਾਜੇ ਹਨ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦. ਵਿੱਘੇ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਸੰਭੂ ਤੋਂ ਤਿੰਨ ਮੀਲ ਦੱਖਣ ਹੈ. ਨਨਹੇੜੀ ਵਿੱਚ ਘੋਗੇ ਮਸੰਦ ਦੀ ਬੇਨਤੀ ਮੰਨਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਪਟਨੇ ਤੋਂ ਆਨੰਦਪੁਰ ਨੂੰ ਆਉੰਦੇ ਚਰਨ ਪਾਏ ਹਨ. ਇਸ ਨੂੰ ਕਈਆਂ ਨੇ ਨਨੇੜੀ ਲਿਖਿਆ ਹੈ. ਦੇਖੋ, ਨਨੇੜੀ.
ਸਰੋਤ: ਮਹਾਨਕੋਸ਼