ਨਪੁੰਸਕਤਾ
napunsakataa/napunsakatā

ਪਰਿਭਾਸ਼ਾ

ਨਾ ਹੋਵੇ ਪੁੰਸਤ੍ਵ (ਮਰਦਊ) ਜਿਸ ਕਰਕੇ ਕ੍‌ਲੀਵਤ੍ਵ. [عِنانت] ਇ਼ਨਾਨਤ. Impotency. ਨਾਮਰਦੀ. ਵੈਦਕ ਅਨੁਸਾਰ ਇਸ ਦੇ ਮੁੱਖ ਦੋ ਭੇਦ ਹਨ, ਇੱਕ ਜਨਮ ਤੋਂ, ਦੂਜਾ ਆਪਣੀਆਂ ਖਰਾਬੀਆਂ ਤੋਂ. ਜਨਮ ਤੋਂ ਆਸੇਕ੍ਯ ਆਦਿਕ ਜੋ ਨਪੁੰਸਕ ਹਨ, ਉਹ ਭੀ ਇਲਾਜ ਕੀਤਿਆਂ ਪੁਰਖੱਤ ਪ੍ਰਾਪਤ ਕਰ ਲੈਂਦੇ ਹਨ. ਪਰ ਜਿਸ ਦੇ ਕੋਈ ਪੁਰਖਚਿੰਨ੍ਹ ਅਤੇ ਅੰਤਰੀਵ ਅੰਗ ਹੈ ਹੀ ਨਹੀਂ, ਜੈਸੇ ਹੀਜੜਾ, ਉਸ ਦਾ ਕੋਈ ਉਪਾਉ ਨਹੀਂ.#ਆਪਣੀਆਂ ਖਰਾਬੀਆਂ ਕਰਕੇ ਬਹੁਤ ਨਪੁੰਸਕ ਸੰਸਾਰ ਵਿੱਚ ਦੇਖੇ ਜਾਂਦੇ ਹਨ, ਜਿਨ੍ਹਾਂ ਦੀ ਨਪੁੰਸਕਤਾ ਦੇ ਇਹ ਕਾਰਣ ਹਨ-#ਆਤਸ਼ਕ ਹੋਣਾ, ਸੁਜਾਖ ਹੋਣਾ, ਪ੍ਰਮੇਹ ਰੋਗ ਦਾ ਹੋਣਾ, ਹੱਥੀਂ ਵੀਰਜ ਨਸ੍ਟ ਕਰਨਾ, ਜਨਨੇਂਦ੍ਰੀ ਨੂੰ ਅਯੋਗ ਵਰਤਣਾ, ਬਹੁਤ ਮੈਥੁਨ ਕਰਨਾ, ਸੁਪਨੇ ਵਿੱਚ ਵੀਰਜ ਡਿਗਣਾ, ਪੇਸ਼ਾਬ ਵਿੱਚ ਧਾਤੁ ਵਹਿਣੀ, ਬਹੁਤ ਚਿੰਤਾ ਅਤੇ ਭੈ ਦਾ ਹੋਣਾ, ਬਹੁਤ ਮੋਟਾ ਹੋਣਾ, ਅਫੀਮ ਚਰਸ ਚੰਡੂ ਤਮਾਖੂ ਪੋਸਤ ਭੰਗ ਸ਼ਰਾਬ ਦਾ ਬਹੁਤ ਵਰਤਣਾ ਆਦਿ.#ਕਦੇ- ਕਦੇ ਅਤੀ ਬ੍ਰਹਮਚਰਯ ਤੋਂ ਭੀ ਨਪੁੰਸਕਤਾ ਹੋ ਜਾਂਦੀ ਹੈ. ਕਿਤਨੇ ਨਪੁੰਸਕਾਂ ਦੀ ਇੰਦ੍ਰੀ ਸਦਾ ਸਿਥਿਲ ਰਹਿਂਦੀ ਹੈ, ਕਈ ਸਾਵਧਾਨ ਹੋਕੇ ਭੋਗ ਦੀ ਇੱਛਾ ਕਰਦੇ ਹੋਏ ਨਿਰਾਸ ਹੋ ਜਾਂਦੇ ਹਨ, ਕਿਤਨਿਆਂ ਦੀ ਮਣੀ ਥੋੜੀ ਕਾਮਵਾਸਨਾ ਤੋਂ ਹੀ ਖਾਰਿਜ ਹੋ ਜਾਂਦੀ ਹੈ, ਆਦਿਕ.#ਨਪੁੰਸਕਤਾ ਦਾ ਇਲਾਜ ਕਾਰਣ ਦੇ ਅਨੁਸਾਰ ਹੋਣ ਤੋਂ ਹੀ ਉੱਤਮ ਫਲ ਹੋ ਸਕਦਾ ਹੈ, ਸਾਧਾਰਣ ਇਲਾਜ ਇਹ ਹਨ- ਕਸਤੂਰੀ, ਕੇਸਰ, ਕਲੀ ਦਾ ਕੁਸ਼ਤਾ, ਮਿਸ਼ਰੀ, ਕਿੱਕਰ ਦੀ ਗੂੰਦ, ਜਵਿਤ੍ਰੀ, ਜਾਫਲ, ਅਕਰਕਰਾ, ਛੋਟੀਆਂ ਇਲਇਚੀਆਂ ਦੇ ਬੀਜ, ਮਸਤਕੀ ਰੂਮੀ, ਸ਼ੁੱਧ ਕੁਚਲਾ, ਕੁਸ਼ਤਾ ਫੌਲਾਦ, ਇਹ ਸਭ ਤਿੰਨ ਤਿੰਨ ਮਾਸ਼ੇ ਲੈਕੇ ਇੱਕ ਮਾਸ਼ਾ ਵਰਕ ਸਿਉਨੇ ਦੇ ਸਾਥ ਮਿਲਾਉਣੇ. ਇਨ੍ਹਾਂ ਸਭ ਦਵਾਈਆਂ ਨੂੰ ਪਾਨ ਦੇ ਰਸ ਵਿੱਚ ਚਾਰ ਪਹਿਰ ਖਰਲ ਕਰਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਛਾਵੇਂ ਸੁਕਾਉਣੀਆਂ, ਇੱਕ ਤੋਂ ਚਾਰ ਗੋਲੀ ਤੱਕ ਗਰਮ ਦੁੱਧ ਨਾਲ ਖਾਣੀਆਂ.#ਸਾਲਬਮਿਸ਼ਰੀ, ਦੋਵੇ ਮੂਸਲੀਆਂ, ਦੋਵੇਂ ਬਹਮਨ, ਤਾਲ ਮਖਾਣਾ, ਸਤਾਵਰ, ਇਮਲੀ ਦੇ ਬੀਜਾਂ ਦੀ ਗਿਰੂ, ਕੌਂਚ ਬੀਜ, ਬੀਜ ਉਟੰਗਣ, ਬਹੁਫਲੀ, ਕੁਸ਼ਤਾ ਕਲੀ, ਬੀਜ ਬੰਦ, ਮਿਸ਼ਰੀ, ਇਹ ਸਭ ਦਵਾਈਆਂ ਇੱਕ- ਇੱਕ ਤੋਲਾ ਪੀਸਕੇ ਤਿੰਨ ਤਿੰਨ ਮਾਸ਼ੇ ਦੀਆਂ ਪੁੜੀਆਂ ਦੋ ਜਾਂ ਤਿੰਨ ਵਾਰ ਗਰਮ ਦੁੱਧ ਨਾਲ ਵਰਤਣੀਆਂ.#ਸਾਲਬ ਮਿਸ਼ਰੀ ਇੱਕ ਤੋਲਾ ਪੀਸਕੇ ਅੱਧ ਸੇਰ ਦੁੱਧ ਨਾਲ ਛਕਣੀ.#ਇੱਕ ਤੋਲਾ ਸਤਾਵਰ ਦੋ ਆਂਡੇ ਮੁਰਗੀ ਦੇ ਅੱਧ ਸੇਰ ਦੁੱਧ ਵਿੱਚ ਖੀਰ ਬਣਾਕੇ ਖਾਣੇ.#ਕੰਪੌਂਡ ਫਾਸਫੋਰਸ Compound Phosphorus ਆਦਿ ਦਵਾਈਆਂ ਭੀ ਨਪੁੰਸਕਤਾ ਦੂਰ ਕਰਨ ਲਈ ਬਹੁਤ ਉੱਤਮ ਹਨ. ਨਾਮਰਦੀ ਨਾਸ਼ਕ ਤੇਲ ਆਦਿ ਜੋ ਬਣੇ ਹੋਏ ਮਿਲਦੇ ਹਨ, ਉਨ੍ਹਾਂ ਦਾ ਲੇਪ ਕਰਨਾ। ੨. ਬੁਜ਼ਦਿਲੀ. ਕਾਇਰਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نپُنسکتا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

impotence, sexual weakness, cowardice, weakkneedness
ਸਰੋਤ: ਪੰਜਾਬੀ ਸ਼ਬਦਕੋਸ਼