ਪਰਿਭਾਸ਼ਾ
ਸੰ. नय्. ਧਾ- ਲੈ ਜਾਣਾ, ਪਹੁਚਣਾ, ਰਖ੍ਯਾ ਕਰਨਾ। ੨. ਸੰਗ੍ਯਾ- ਨੀਤਿ। ੩. ਇਨਸਾਫ. ਨ੍ਯਾਯ. "ਸਮਸ ਮਨਿੰਦ ਪ੍ਰਕਾਸ਼ ਨਯ, ਤਮ ਅਨਯ ਨਸਾਏ." (ਗੁਪ੍ਰਸੂ) ਨਯ (ਇਨਸਾਫ) ਦਾ ਪ੍ਰਕਾਸ਼ ਸੂਰਜ ਸਮਾਨ ਹੈ, ਜੋ ਅਨਯ (ਅਨੀਤਿਰੂਪ) ਅੰਧੇਰੇ ਨੂੰ ਦੂਰ ਕਰਦਾ ਹੈ। ੪. ਵਿਸਨੁ। ੫. ਨਦੀ. ਦੇਖੋ, ਨੈ.
ਸਰੋਤ: ਮਹਾਨਕੋਸ਼