ਪਰਿਭਾਸ਼ਾ
ਸੰ. ਸੰਗ੍ਯਾ- ਪੁਰੁਸ. ਮਰਦ. ਮਨੁੱਖ. "ਨਰ ਤੇ ਸੁਰ ਹੋਇਜਾਤ ਨਿਮਖ ਮੈ." (ਗੌਂਡ ਨਾਮਦੇਵ) ੨. ਦੇਵਤਿਆਂ ਦੀ ਇੱਕ ਖਾਸ ਜਾਤਿ. "ਸੁਰਿ ਨਰ ਗਣ ਗੰਧਰਬੇ ਜਪਿਓ." (ਮਾਰੂ ਮਃ ੪) ੩. ਦਕ੍ਸ਼੍ ਪ੍ਰਜਾਪਤਿ ਦੀ ਕੰਨ੍ਯਾ "ਅਹਿੰਸਾ" ਦੇ ਗਰਭ ਤੋਂ ਧਰਮਰਾਜ ਦਾ ਪੁਤ੍ਰ, ਜੋ ਪੁਰਾਣਾਂ ਵਿਚ ਅੰਸ਼ਾਵਤਾਰ ਮੰਨਿਆ ਹੈ. ਇਹ ਨਾਰਾਯਣ ਦਾ ਵਡਾ ਭਾਈ ਸੀ. ਦੇਖੋ, ਨਰ ਨਾਰਾਯਣ। ੪. ਅਰਜੁਨ. ਇਸ ਨੂੰ ਨਰ ਦਾ ਅਵਤਾਰ ਲਿਖਿਆ ਹੈ. "ਨਰ ਅਵਤਾਰ ਭਯੋ ਅਰਜੁਨਾ." (ਨਰ ਨਾਰਾਯਣ) ੫. ਵਿਸਨੁ। ੬. ਸ਼ਿਵ। ੭. ਬ੍ਰਹਮਾ੍। ੮. ਕਰਤਾਰ. ਪਾਰਬ੍ਰਹਮ. "ਨਰ ਨਿਹਕੇਵਲ ਨਿਰਭਉ ਨਾਉ." (ਗਉ ਅਃ ਮਃ ੧) ੯. ਯੋਧਾ। ੧੦. ਪਤਿ. ਭਰਤਾ। ੧੧. ਰਾਮਕਪੂਰ। ੧੨. ਵਿ- ਉੱਦਮੀ. ਪੁਰੁਸਾਰਥੀ. "ਨਰ ਮਨੁਖਾਂ ਨੂੰ ਏਕੁ ਨਿਧਾਨਾ." (ਬਿਲਾ ਮਃ ੩) ੧੩. ਦੇਖੋ, ਦੋਹਰੇ ਦਾ ਰੂਪ ੧੨। ੧੪. ਫ਼ਾ. [نر] ਪੁਲਿੰਗ. ਮੁਜੁੱਕਰ। ੧੫. ਵਿ- ਦਿਲੇਰ. ਹਿੰਮਤੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : نر
ਅੰਗਰੇਜ਼ੀ ਵਿੱਚ ਅਰਥ
male, masculine, man, human; figurative usage brave, virile person; male sex
ਸਰੋਤ: ਪੰਜਾਬੀ ਸ਼ਬਦਕੋਸ਼