ਨਰਮੇਧ
naramaythha/naramēdhha

ਪਰਿਭਾਸ਼ਾ

ਸੰ. ਸੰਗ੍ਯਾ- ਨ੍ਰਿਮੇਧ ਯਗ੍ਯ. ਪੁਰੁਸਮੇਧ. ਪੁਰਾਣੇ ਜ਼ਮਾਨੇ ਦਾ ਇੱਕ ਯਗ੍ਯ, ਜਿਸ ਵਿੱਚ ਆਦਮੀ ਦੇ ਮਾਸ ਦੀ ਆਹੁਤੀ ਦਿੱਤੀ ਜਾਂਦੀ ਸੀ. ਨਰਬਲਿ.¹ ਨਰਮੇਧ ਯਗ੍ਯ ਚੇਤ ਸੁਦੀ ੧੦. ਤੋਂ ਆਰੰਭ ਹੋਕੇ ੪੦ ਦਿਨਾਂ ਵਿੱਚ ਸਮਾਪਤ ਹੋਇਆ ਕਰਦਾ ਸੀ. ਵੈਦਿਕ ਸਮੇਂ ਵਿੱਚ ਆਦਮੀ ਦੀ ਕ਼ੁਰਬਾਨੀ ਬਿਨਾ ਸੰਕੋਚ ਹੁੰਦੀ ਸੀ ਦੇਖੋ, ਸੁਨਹਸ਼ੇਫ.
ਸਰੋਤ: ਮਹਾਨਕੋਸ਼