ਨਰਸਿੰਘ
narasingha/narasingha

ਪਰਿਭਾਸ਼ਾ

ਸੰ. नृसिंह. ਹਰਿਵੰਸ਼ ਆਦਿ ਗ੍ਰੰਥਾਂ ਅਨੁਸਾਰ ਇਹ ਵਿਸਨੁ ਦਾ ਚੌਥਾ ਅਵਤਾਰ ਹੈ, ਜਿਸ ਦਾ ਅੱਧਾ ਸ਼ਰੀਰ ਨ੍ਰਿ (ਆਦਮੀ) ਦਾ ਅਤੇ ਅੱਧਾ ਸਿੰਹ (ਸ਼ੇਰ) ਦਾ ਲਿਖਿਆ ਹੈ. ਕਥਾ ਹੈ ਕਿ ਸਤਯੁਗ ਵਿੱਚ ਹਿਰਣ੍ਯਕਸ਼ਿਪੁ ਨੇ ਤਪ ਕਰਕੇ ਬ੍ਰਹਮਾ੍ ਤੋਂ ਇਹ ਵਰ ਲੈ ਲਿਆ ਕਿ ਮੈਂ ਦੇਵਤਾ ਦੈਤ ਗੰਧਰਵ ਨਾਗ ਮਨੁੱਖ ਆਦਿਕਾਂ ਤੋਂ ਨਾ ਮਾਰਿਆ ਜਾਵਾਂ. ਨਾ ਮੈਂ ਸ਼ਸਤ੍ਰ ਅਸਤ੍ਰ ਤੋਂ ਮਰਾਂ. ਨਾ ਦਿਨ ਅਰ ਰਾਤ ਵਿੱਚ ਮੇਰੀ ਮੌਤ ਹੋਵੇ, ਇਤ੍ਯਾਦਿ. ਇਹ ਵਰ ਪਾਕੇ ਹਿਰਣ੍ਯਕਸ਼ਿਪੁ ਵਡਾ ਨਿਰਭੈ ਹੋ ਗਿਆ ਅਰ ਦੇਵਲੋਕ ਖੋਹਕੇ ਦੇਵਤਿਆਂ ਨੂੰ ਭਾਰੀ ਦੁਖੀ ਕੀਤਾ.#ਭਾਗਵਤ ਵਿੱਚ ਪ੍ਰਸੰਗ ਹੈ ਕਿ ਇਸ ਨੇ ਆਪਣੇ ਪੁਤ੍ਰ ਪ੍ਰਹਲਾਦ ਨੂੰ ਜੋ ਵਿਸਨੁਭਗਤ ਸੀ ਬਹੁਤ ਸੰਤਾਪ ਦਿੱਤਾ. ਦੇਵਤਿਆਂ ਅਤੇ ਪ੍ਰਹਲਾਦ ਦੀ ਰਖ੍ਯਾ ਲਈ ਵਿਸਨੁ ਨੇ ਨ੍ਰਿਸਿੰਘ ਰੂਪ ਧਾਰਕੇ ਹਿਰਣ੍ਯਕਸ਼ਿਪੁ ਨੂੰ ਨੌਹਾਂ ਨਾਲ ਚੀਰ ਦਿੱਤਾ ਅਰ ਐਸੇ ਸਮੇਂ ਮਾਰਿਆ, ਜਦ ਨਾ ਦਿਨ ਸੀ ਨਾ ਰਾਤ, ਕਿੰਤੂ ਸੰਧ੍ਯਾ ਦਾ ਵੇਲਾ ਸੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹਰਨਾਖਸ (ਹਿਰਣ੍ਯਾਕ੍ਸ਼੍‍) ਦੇ ਮਾਰਨ ਲਈ ਨਰਸਿੰਘ ਅਵਤਾਰ ਹੋਇਆ ਹੈ ਅਤੇ ਪ੍ਰਹਲਾਦ ਹਰਨਾਖਸ ਦਾ ਪੁਤ੍ਰ ਲਿਖਿਆ ਹੈ.¹ "ਹਰਨਾਖਸ ਦੁਸਟ ਹਰਿ ਮਾਰਿਆ ਪ੍ਰਹਲਾਦ ਤਰਾਇਆ." (ਆਸਾ ਛੰਤ ਮਃ ੪) "ਭਗਤਿ ਹੇਤ ਨਰਸਿੰਘ ਭੇਵ." (ਬਸੰ ਕਬੀਰ) "ਗਰਜੇ ਨਰਸਿੰਘ ਨਰਾਂਤਕਰੰ। ਦ੍ਰਿਗ ਰੱਤ ਕਿਯੇ ਮੁਖ ਸ੍ਰੋਣ ਭਰੰ," (ਨਰਸਿੰਘਾਵ) ਮੁਲਤਾਨ ਵਿੱਚ ਨ੍ਰਿਸਿੰਘ ਦਾ ਪ੍ਰਸਿੱਧ ਮੰਦਿਰ ਹੈ। ੨. ਸ੍ਰੇਸ੍ਠ ਪੁਰੁਸ. ਉੱਤਮ. ਮਨੁੱਖ। ੩. ਬਹਾਦੁਰ ਆਦਮੀ। ੪. ਕਰਤਾਰ. ਵਾਹਗੁਰੂ.
ਸਰੋਤ: ਮਹਾਨਕੋਸ਼

NARSIṆGH

ਅੰਗਰੇਜ਼ੀ ਵਿੱਚ ਅਰਥ2

s. m, The 4th Avatár or man-lion incarnation of Vishnu. The chief seat of this worship is at Narsinghpur in the Central Provinces.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ