ਪਰਿਭਾਸ਼ਾ
ਇਹ ਛੰਦ ਨਗਸ੍ਵਰੂਪਿਣੀ ਅਥਵਾ ਪ੍ਰਮਾਣਿਕਾ ਦਾ ਵੀ ਰੂਪ ਹੈ, ਅਤੇ ਨਰਾਜ ਛੰਦ ਦਾ ਅੱਧਾ ਰੂਪ ਹੈ. ਅਰਥਾਤ ਲਘੁ ਗੁਰੁ ਕ੍ਰਮ ਨਾਲ ਪ੍ਰਤਿ ਚਰਣ ਅੱਠ ਅੱਖਰ. ਅਥਵਾ ਜ, ਰ, ਲ, ਗ. , , , .#ਉਦਾਹਰਣ-#ਸੁ ਧੂਮ ਧੂਮ ਧੂਮ ਹੀ,#ਕਰੰਤ ਸੈਨ ਭੂਮ ਹੀ,#ਬਿਅੰਤ ਧ੍ਯਾਨ ਧ੍ਯਾਵਹੀ,#ਦੁਰੰਤ ਠੌਰ ਪਾਵਹੀ.#(ਸੂਰਜਾਵ)
ਸਰੋਤ: ਮਹਾਨਕੋਸ਼