ਨਸ਼ਵਰ
nashavara/nashavara

ਪਰਿਭਾਸ਼ਾ

ਸੰ. ਵਿ- ਨਾਸ਼ ਹੋਣ ਯੋਗ੍ਯ. ਵਿਨਸਨਹਾਰ. "ਨਸ਼੍ਵਰ ਅਹੈਂ ਪਦਾਰਥ ਸਾਰੇ." (ਗੁਪ੍ਰਸੂ)#ਨਹ. ਦੇਖੋ, ਨਹਨ। ੨. ਸੰ. ਨਹਿ. ਫ਼ਾ. [نہ] ਵ੍ਯ. ਨਿਸੇਧ ਬੋਧਕ ਸ਼ਬਦ. ਨਾ. ਨਹੀਂ. "ਨਹ ਕਿਛੁ ਜਨਮੈ ਨਹ ਕਿਛੁ ਮਰੈ." (ਸੁਖਮਨੀ) ੩. ਕ੍ਰਿ. ਵਿ- ਕ੍ਯੋਂ, ਕੈਸੇ. ਕਿਵੇਂ. "ਜੀਵਤਿਆ ਨਹ ਮਰੀਐ?" (ਰਾਮ ਮਃ ੧) ਜੀਵਦਿਆਂ ਕਿਵੇਂ ਮਰੀਐ?¹ ੪. ਸੰਗ੍ਯਾ- ਨਖ. ਨਹੁਁ. ਨਾਖ਼ੂਨ. "ਚਾਕਰ ਨਹ ਦਾ ਪਾਇਨਿ ਘਾਉ." (ਵਾਰ ਮਲਾ ਮਃ ੧) ਦਰਿੰਦੇ ਜਾਨਵਰਾਂ ਵਾਂਙ ਰਾਜਕਰਮਚਾਰੀ ਪ੍ਰਜਾ ਨੂੰ ਪਾੜ ਖਾਂਦੇ ਹਨ.
ਸਰੋਤ: ਮਹਾਨਕੋਸ਼