ਨਹੁ
nahu/nahu

ਪਰਿਭਾਸ਼ਾ

ਵ੍ਯ- ਨਾਂ ਨਹੀ. "ਸੇਜ ਇਕੇਲੀ ਨੀਦ ਨਹੁ ਨੈਨਹ." (ਸੋਰ ਮਃ ੫) "ਤਿਨਰ ਨਿਧਨ ਨਹੁ ਕਹੀਐ." (ਸਵੈਯੇ ਮਃ ੩. ਕੇ) ੨. ਇਨਕਾਰ. "ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ." (ਸਵੈਯੇ ਮਃ ੪. ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। ੩. ਵਿ- ਨਵ. ਨੋ. ਫ਼ਾ. [نُہ] ਨਹੁ. "ਤਿਨਰ ਸੇਵ ਨਹੁ ਕਰਹਿ." (ਸਵੈਯੇ ਮਃ ੩. ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ, ਨਉ ਮੁਨੀ.
ਸਰੋਤ: ਮਹਾਨਕੋਸ਼