ਨੂਰ
noora/nūra

ਪਰਿਭਾਸ਼ਾ

ਅ਼. [نوُر] ਸੰਗ੍ਯਾ- ਚਮਕ. ਉਜਾਲਾ. ਪ੍ਰਕਾਸ਼। ੨. ਕਰਤਾਰ ਦਾ ਚਮਤਕਾਰ. "ਏਕ ਨੂਰ ਤੇ ਸਭੁ ਜਗੁ ਉਪਜਿਆ." (ਪ੍ਰਭਾ ਕਬੀਰ) ੩. ਸ਼ੋਭਾ। ੪. ਕਰਤਾਰ ਦਾ ਇੱਕ ਨਾਮ. ਜ੍ਯੋਤਿਰੂਪ।#ਪ ਪਾਕਦਾਮਨ ਇਸਤ੍ਰੀਆਂ. ਇਹ ਨਵਾਰ ਦਾ ਬਹੁਵਚਨ ਹੈ. "ਹੂਰ ਨੂਰ ਮੁਸਕ ਖੁਦਾਇਆ ਬੰਦਗੀ." (ਮਾਰੂ ਸੋਲਹੇ ਮਃ ਪ) ਬਹਿਸ਼ਤ ਦੀਆਂ ਅਪਸਰਾ, ਪਵਿਤ੍ਰ ਇਸਤ੍ਰੀਆਂ ਅਤੇ ਸੁਗੰਧ ਆਦਿ ਪਦਾਰਥ, ਖੁਦਾ ਦੀ ਬੰਦਗੀ ਹੈ। ੬. ਨਾਰ (ਅਗਨਿ) ਦਾ ਬਹੁਵਚਨ.; ਦੇਖੋ, ਨੂਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

light, incandescence, refulgence, glow, radiance, brightness, brilliance
ਸਰੋਤ: ਪੰਜਾਬੀ ਸ਼ਬਦਕੋਸ਼

NÚR

ਅੰਗਰੇਜ਼ੀ ਵਿੱਚ ਅਰਥ2

s. m, Light, brightness, splendour; met. blessing, prosperity:—núr chánaṉá, s. m. The daybreak, early in the morning.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ