ਪਰਿਭਾਸ਼ਾ
ਨਪਤ੍ਰਿ ਨੰਦਨ. ਪੜੋਤੇ ਦੇ ਪੁਤ੍ਰ ਦਾ ਪੁਤ੍ਰ.#"ਗੁਰੂ ਕਹ੍ਯੋ ਮੂਰਖ ਚਵਗੱਤਾ,#ਦੁਸ੍ਟ ਕੁਪੱਤਾ ਮੱਤਾ ਮੰਦ.#ਦੁਰਮਤਿ ਰੱਤਾ ਹ੍ਵੈ ਬਿਨ ਸੱਤਾ#ਹੱਤਾ ਤੁਰਕਨ ਤੇਜ ਬਲੰਦ,#ਹੋਕਰ ਤੱਤਾ ਅਰੁ ਉਨਮੱਤਾ#ਬਨੈ ਅਵੱਤਾ ਘੱਤਾ ਦੁੰਦ,#ਗੁਰ ਵਰ ਦਿੱਤਾ ਬਾਬਰ ਲਿੱਤਾ#ਇਹ ਖੋਵੈ ਤਿਸ ਨੱਤਾਨੰਦ."#(ਗੁਪ੍ਰਸੂ)#ਬਾਬਰ ਦਾ ਪੁੱਤ ਹੁਮਾਯੂੰ, ਉਸ ਦਾ ਪੁਤ੍ਰ ਅਕਬਰ, ਉਸਦਾ ਜਹਾਂਗੀਰ, ਉਸ ਦਾ ਸ਼ਾਹਜਹਾਂ, ਉਸ ਦਾ ਔਰੰਗਜ਼ੇਬ¹
ਸਰੋਤ: ਮਹਾਨਕੋਸ਼