ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ਛਬੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠਂ ਹਨ। ੨. ਸੰ. ਸੰਗ੍ਯਾ- ਪਵਨ. ਹਵਾ। ੩. ਪੱਤਾ। ੪. ਆਂਡਾ। ੫. ਸਮਾਸ ਵਿੱਚ ਸ਼ਬਦ ਦੇ ਪਿੱਛੇ ਆਕੇ ਇਹ ਪੀਣ ਵਾਲਾ ਅਰਥ ਦਿੰਦਾ ਹੈ, ਜਿਵੇਂ- ਦ੍ਵਿਪ, ਪਾਦਪ, ਮਧੁਪ ਆਦਿ। ੬. ਰਖ੍ਯਾ ਕਰਨ ਵਾਲਾ, ਪਾਲਣ ਵਾਲਾ ਆਦਿਕ, ਜੈਸੇ- ਨ੍ਰਿਪ, ਭੂਪ ਆਦਿ। ੭. ਪੰਜਾਬੀ ਵਿੱਚ ਪ੍ਰ ਦੀ ਥਾਂ ਭੀ ਪ ਵਰਤੀਦਾ ਹੈ. ਦੇਖੋ, ਪਖਾਰਨ। ੮. ਸ਼ਬਦ ਦੇ ਅੰਤ ਲੱਗਕੇ ਇਹ ਭਾਵਵਾਚਕ ਸੰਗ੍ਯਾ ਭੀ ਬਣਾਉਂਦਾ ਹੈ, ਜੈਸੇ- ਸਿਆਣਪ, ਸੁਹਣੱਪ ਆਦਿ.
ਸਰੋਤ: ਮਹਾਨਕੋਸ਼