ਪਉ
pau/pau

ਪਰਿਭਾਸ਼ਾ

ਸੰਗ੍ਯਾ- ਪਾਦ. ਪੈਰ. ਫ਼ਾ. ਪਾ ਅਤੇ ਪਾਯ। ੨. ਪਲ. ਕਣ. "ਜੇਠੋ ਪਉ ਪਉ ਲੂਹੈ." (ਵਾਰ ਰਾਮ ੨. ਮਃ ੫) ਪਲ ਪਲ ਵਿੱਚ ਜੇਠ ਸਾੜਦਾ ਹੈ. ਭਾਵ- ਧਰਮਰਾਜ ਸੰਤਾਪ ਦੇਂਦਾ ਹੈ। ੩. ਪਾਣੀ ਪੀਣ ਦਾ ਸਥਾਨ. ਪਿਆਉ. ਸੰ. ਪ੍ਰਪਾ। ੪. ਪ੍ਰਾਪਤਿ. "ਧਿਆਨੁ ਲਹੀਐ, ਪਉ ਮੁਕਿਹਿ." (ਸਵੈਯੇ ਮਃ ੩. ਕੇ) ਮੁਕ੍ਤਿ ਦੀ ਪ੍ਰਾਪਤਿ ਹੁੰਦੀ ਹੈ।¹ ੫. ਬਾਜ਼ੀ ਦਾ ਦਾਉ. ਦੇਖੋ ਪੌਬਾਰਾਂ। ੬. ਮੁਲ. ਕੇਸਰ। ੭. ਪੈਣਾ ਕ੍ਰਿਯਾ ਦਾ ਅਮਰ. ਪੈ. ਪੜ. " ਪਉ ਸਰਣਾਈ ਰਾਮਰਾਇ." (ਬਿਲਾ ਛੰਤ ਮਃ ੫) "ਪਉ ਸੰਤ ਸਰਣੀ ਲਾਗ ਚਰਣੀ." (ਸ੍ਰੀ ਮਃ ੫) ੮. ਕ੍ਰਿ. ਵਿ- ਉਤੇ. ਉੱਪਰ. "ਰਖਿ ਰਖਿ ਪੈਰ ਧਰੇ ਪਉ ਧਰਣਾ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼