ਪਕਾਉਣਾ
pakaaunaa/pakāunā

ਪਰਿਭਾਸ਼ਾ

ਕ੍ਰਿ- ਪਕ੍ਵ ਕਰਨਾ. ਰਿੰਨ੍ਹਣਾ। ੨. ਫਲ ਆਦਿ ਨੂੰ ਕੱਚੀ ਹਾਲਤ ਤੋਂ ਪੱਕੀ ਵਿੱਚ ਲਿਆਉਣਾ। ੩. ਕਿਸੇ ਸਿੱਧਾਂਤ ਨੂੰ ਨਿਸ਼ਚੇ ਕਰਨਾ. ਦ੍ਰਿੜ ਸੰਕਲਪ ਧਾਰਨਾ. "ਬਹਿ ਮੰਦ ਪਕਾਇਆ. " ( ਵਾਰ ਸਾਰ ਮਃ ੪)
ਸਰੋਤ: ਮਹਾਨਕੋਸ਼