ਪਰਿਭਾਸ਼ਾ
ਦੇਖੋ, ਪਖਾਰਨ। ੨. ਸੰਗ੍ਯਾ- ਰੇਖਾ. ਲੀਕ. "ਬਡੇ ਪਖਾਰ ਗਾਤ ਪਰ ਪਰੇ। ਮਾਨਹੁ ਗਿਰਿ ਪਰ ਅਹਿ ਸਮਸਰੇ." (ਗੁਪ੍ਰਸੂ) ਸ਼ੇਰ (tiger) ਦੇ ਸਰੀਰ ਤੇ ਕਾਲੀ ਲੀਕਾਂ ਇਉਂ ਭਾਸਦੀਆਂ ਹਨ, ਜਾਣੀਓ ਪਹਾੜ ਤੇ ਕਾਲੇ ਸੱਪ ਹਨ। ੩. ਪਾਣੀ ਨਾਲ ਖਰਕੇ ਬਣਿਆ ਹੋਇਆ ਖਾਲ।੪ ਪਯਸ- ਖੱਲ. ਪਖਾਲ. ਪਾਣੀ ਦੀ ਵਡੀ ਮਸ਼ਕ (ਥੈਲੀ), ਜੋ ਭਰਕੇ ਪਸ਼ੂ ਉੱਪਰ ਲੱਦੀਦੀ ਹੈ. "ਇਕਿ ਦਿਨ ਜਲ ਪਖਾਰ ਕਉ ਲਾਦੇ ਬ੍ਰਿਖਭ ਅਗਾਰੀ ਕਰਤ ਪਯਾਨ." (ਗੁਪ੍ਰਸੂ)
ਸਰੋਤ: ਮਹਾਨਕੋਸ਼