ਪਖਿਆਨ
pakhiaana/pakhiāna

ਪਰਿਭਾਸ਼ਾ

ਸੰ. ਉਪਾਖ੍ਯਾਨ. ਸੰਗ੍ਯਾ- ਕਥਾ. ਕਹਾਣੀ. "ਉਪਦੇਸੈਂ ਕਹਿ ਕਹਿ ਪਖ੍ਯਾਨ." (ਗੁਪ੍ਰਸੂ) ੨. ਕਥਾਪ੍ਰਸੰਗ ਵਿੱਚ ਆਈ ਹੋਰ ਕਥਾ. ਕਥਾ ਨਾਲ ਸੰਬੰਧਿਤ ਕਥਾ. ਦਸ਼ਮਗ੍ਰੰਥ ਵਿੱਚ ਅਞਾਣ ਲਿਖਾਰੀ ਨੇ "ਚਰਿਤ੍ਰੋਪਾਖ੍ਯਾਨ" ਦੀ ਥਾਂ "ਪਖ੍ਯਾਨ ਚਰਿਤ੍ਰ" ਪਦ ਲਿਖਦਿੱਤਾ ਹੈ.
ਸਰੋਤ: ਮਹਾਨਕੋਸ਼