ਪਰਿਭਾਸ਼ਾ
ਕ੍ਰਿ- ਰਿੱਝਣਾ. ਪੱਕਣਾ. ਉਬਲਨਾ। ੨. ਹਜਮ ਹੋਣਾ. ਦੇਖੋ, ਪਚਣਾ। ੩. ਨਾਸ਼ ਹੋਣਾ. "ਉਪਜੈ ਪਚੈ ਹਰਿ ਬੁਝੈ ਨਾਹੀ."(ਮਾਝ ਅਃ ਮਃ ੩) "ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ." (ਨਟ ਅਃ ਮਃ ੪) ੪. ਕ੍ਰੋਧ ਈਰਖਾ ਨਾਲ ਰਿੱਝਣਾ. ਕੁੜ੍ਹਨਾ. ਸੜਨਾ. "ਪਚਿ ਪਚਿ ਬੂਡਹਿ ਕੂੜੁ ਕਮਾਵਹਿ." ( ਮਾਰੂ ਸੋਲਹੇ ਮਃ ੧) ੫. ਲੁਕਣਾ. ਗੁਪਤ ਰਹਿਣਾ. "ਕੀਨ ਮਹਾਂ ਅਘ ਪਚੈ ਸੁਨਾਹੀ." (ਗੁਪ੍ਰਸੂ)
ਸਰੋਤ: ਮਹਾਨਕੋਸ਼