ਪਰਿਭਾਸ਼ਾ
ਸੰ. पट्. ਧਾ- ਲਪੇਟਣਾ, ਹਿੱਸੇ ਕਰਨਾ, ਚਮਕਣਾ, ਬੋਲਣਾ, ਜਾਣਾ, ਜੜ ਤੋਂ ਉਖੇੜਨਾ, ਚੀਰਨਾ। ੨. ਸੰਗ੍ਯਾ- ਵਸਤ੍ਰ। ੩. ਪਟੜਾ "ਲੈ ਪਟ ਕੋ ਪਟ ਸਾਥ ਪਛਾਰ੍ਯੋ." (ਚੰਡੀ ੧) ਕਪੜੇ ਨੂੰ ਪਟੜੇ ਨਾਲ ਪਛਾੜਿਆ। ੪. ਤਹਿ. ਪਰਤ. ਦਲ. "ਪ੍ਰਿਥਵੀ ਕੇ ਖਟ ਪਟ ਉਡਗਏ." (ਚਰਿਤ੍ਰ ੪੦੫) ੫. ਤਖ਼ਤਾ. ਕਿਵਾੜ. "ਭਰਮ ਪਟ ਖੂਲੇ." (ਧਨਾ ਮਃ ੩) ੬. ਪੜਦਾ. ਕਨਾਤ। ੭. ਪੱਟ. ਰੇਸ਼ਮ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ੮. ਉਰੁ. ਰਾਨ। ੯. ਚੱਕੀ ਦਾ ਪੁੜ. "ਚਕੀਆ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ." (ਚਰਿਤ੍ਰ ੮੧) ੧੦. ਕ੍ਰਿ. ਵਿ- ਭੀਤਰ. ਅੰਦਰ. ਵਿੱਚ. "ਪੂਰ ਰਹ੍ਯੋ ਸਭ ਹੀ ਘਟ ਕੇ ਪਟ." (੩੩ ਸਵੈਯੇ)
ਸਰੋਤ: ਮਹਾਨਕੋਸ਼