ਪਰਿਭਾਸ਼ਾ
ਸੰਗ੍ਯਾ- ਪਟਹ. ਕਿਰਚ ਦੇ ਆਕਾਰ ਦੀ ਪਤਲੀ ਅਤੇ ਸਿੱਧੀ ਤਲਵਾਰ. "ਪਟਾ ਭ੍ਰਮਾਯੰ ਜਿਮ ਜਮ ਧਾਯੰ." (ਰਾਮਾਵ) "ਪਟਾ ਸੇ ਪਟੰਬਰ." (ਚਰਿਤ੍ਰ ੧੭੯) ੨. ਕਾਕਪਕ੍ਸ਼੍. ਕਾਉਂ ਦੇ ਖੰਭ ਜੇਹੇ ਬਣਾਏ ਹੋਏ ਸਿਰ ਦੇ ਕੇਸ਼। ੩. ਪੱਟਾ. ਸਨਦ. ਅਧਿਕਾਰਪਤ੍ਰ. "ਜਮ ਕੇ ਪਟੈ ਲਿਖਾਇਆ." (ਸੋਰ ਕਬੀਰ) ੪. ਕੁੱਤੇ ਆਦਿ ਦੇ ਗਲ ਪਹਿਰਾਈ ਕੁੰਡਲਾਕਾਰ ਪੱਟੀ।੫ ਠੇਕਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پٹا
ਅੰਗਰੇਜ਼ੀ ਵਿੱਚ ਅਰਥ
dog collar; engine-belt; belt, band, strap; lease-deed, mortgage-deed; lease; short lock of hair; usually, plural ਪਟੇ , short, dishevelled or bobbed hair
ਸਰੋਤ: ਪੰਜਾਬੀ ਸ਼ਬਦਕੋਸ਼
PAṬÁ
ਅੰਗਰੇਜ਼ੀ ਵਿੱਚ ਅਰਥ2
s. m, foil, a wooden scimitar used for fencing; a dog's collar; a lock of a men's hair; a piece of sackcloth on which sugar is trampled and worked in the process of purifying it; an amulet on the neck of a colt; a white streak in a horse's forehead; ornamental silver work on a bride's shoes; a deed (see paṭṭá.):—paṭebáj, s. m. A feneer, a cudgeller:—paṭe bájí, s. f. Fencing, playing with clubs.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ