ਪਰਿਭਾਸ਼ਾ
ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਪਿੰਡ, ਜੋ ਰੇਲਵੇ ਸਟੇਸ਼ਨ ਅਟਾਰੀ ਤੋਂ ਸੱਤ ਮੀਲ ਦੱਖਣ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਲਹੌਰ ਵੱਲੋਂ ਅਮ੍ਰਿਤਸਰ ਜਾਂਦੇ ਇੱਥੇ ਚਰਨ ਪਾਏ ਹਨ. ਇੱਥੇ ਜਲ੍ਹਣ ਜੱਟ ਨਾਲ, ਜੋ ਇਸ ਇਲਾਕੇ ਦਾ ਪ੍ਰਸਿੱਧ ਜਿਮੀਂਦਾਰ ਭਗਤ ਸੀ, ਸਤਿਗੁਰੂ ਦੀ ਚਰਚਾ ਹੋਈ.#ਪਹਿਲਾਂ ਇਹ ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਸੀ, ਇੱਥੋਂ ਦੇ ਸਰਦਾਰ ਅਤਰਸਿੰਘ ਜੀ ਨੇ ਗੁਰਦ੍ਵਾਰੇ ਦੀ ਸੇਵਾ ਆਰੰਭੀ ਅਤੇ ਪਿੰਡ ਦੀ ਸੰਗਤਿ ਨੇ ਉੱਦਮ ਕਰਕੇ ਸੁੰਦਰ ਦਰਬਾਰ ਬਣਾਇਆ ਹੈ. ਇੱਥੋਂ ਦੀ ਇੱਕ ਲੋਕਲ ਕਮੇਟੀ ਗੁਰਦ੍ਵਾਰੇ ਦਾ ਪ੍ਰਬੰਧ ਕਰਦੀ ਹੈ. ਜ਼ਮੀਨ ਜਾਗੀਰ ਕੁਝ ਨਹੀਂ, ਕੇਵਲ ਚੜ੍ਹਾਵੇ ਦੀ ਆਮਦਨ ਹੈ,
ਸਰੋਤ: ਮਹਾਨਕੋਸ਼