ਪਦ
patha/padha

ਪਰਿਭਾਸ਼ਾ

ਸੰ. पद्. ਧਾ- ਖੜਾ ਰਹਿਣਾ, ਜਾਣਾ, ਪ੍ਰਾਪਤ ਹੋਣਾ, ਮਿਲਣਾ, ਪੈਦਾ ਕਰਨਾ, ਤਰੱਕੀ ਪਾਉਣਾ, ਢੂੰਡਣਾ (ਖੋਜਣਾ). ੨. ਸੰਗ੍ਯਾ- ਪੈਰ. ਚਰਨ. "ਸਹਸ ਪਦ ਬਿਮਲ." (ਸੋਹਿਲਾ) ੩. ਚਰਨ ਦਾ ਚਿੰਨ੍ਹ. ਖੋਜ। ੪. ਦਰਜਾ. ਰੁਤਬਾ. "ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸ ਏਕ ਅਗਿਆਨ ਸੁ ਨਾਗਾ." (ਸ੍ਰੀ ਬੇਣੀ) "ਖੋਜੈ ਪਦ ਨਿਰਬਾਨਾ." (ਗਉ ਮਃ ੯) ੫. ਸ਼ਬਦ "ਬਾ ਪਦ ਪ੍ਰਿਥਮ ਬਖਾਨਕੈ ਪੁਨ ਨਕਾਰ ਪਦ ਦੇਹੁ." (ਸਨਾਮਾ) ਬਾ ਸ਼ਬਦ ਪਿੱਛੋਂ ਨ ਦੇਣ ਤੋਂ ਬਾਨ (ਤੀਰ) ਬਣਿਆ। ੬. ਛੰਦ ਦਾ ਚਰਣ. ਤੁਕ ਅਥਵਾ ਤੁਕ ਦਾ ਹਿੱਸਾ। ੭. ਪਦ੍ਯ ਕਾਵ੍ਯ. ਛੰਦ. ਜੋ ਕਾਵ੍ਯ ਵਰਣ, ਗੁਣ, ਅਤੇ ਮਾਤ੍ਰਾ ਦੇ ਨਿਯਮ ਵਿੱਚ ਆਜਾਵੇ, ਉਸ ਦੀ ਪਦ ਸੰਗ੍ਯਾ ਹੈ. ਪਰ ਕਵੀਆਂ ਨੇ ਵਿਸਨੁਪਦ ਦੀ ਥਾਂ ਪਦ ਸ਼ਬਦ ਵਿਸ਼ੇਸ ਵਰਤਿਆ ਹੈ. ਸੂਰਦਾਸ ਆਦਿ ਪ੍ਰਸਿੱਧ ਭਗਤਾਂ ਦੇ ਛੰਦ, ਪਦ ਨਾਮ ਤੋਂ ਪ੍ਰਸਿੱਧ ਹਨ. ਸ੍ਰੀ ਗੁਰੂ ਗ੍ਰੰਥਸਾਹਿਬ ਦੇ ਛੰਦ ਭੀ ਪਦ ਕਹੇ ਜਾਂਦੇ ਹਨ, ਜੈਸੇ- ਦੁਪਦਾ, ਚਉਪਦਾ, ਅੱਠ ਪਦਾਂ ਦਾ ਸਮੁਦਾਯ ਅਸਟਪਦੀ ਆਦਿ. ਦੇਖੋ, ਗੁਰੁਛੰਦ ਦਿਵਾਕਰ। ੮. ਪੁਰਾਣਾਂ ਅਨੁਸਾਰ ਦਾਨ ਦੇ ਅੰਗ- ਵਸਤ੍ਰ, ਗਹਿਣੇ, ਅੰਨ, ਪਾਤ੍ਰ ਆਦਿ ਸਾਮਾਨ. ਦੇਖੋ, ਤੇਰਹਿ ਪਦ। ੯. ਮੰਤ੍ਰ. ਜਪ. "ਸੋ ਪਦ ਰਵਹੁ ਜਿ ਬਹੁਰਿ ਨ ਰਵਨਾ." (ਗਉ ਕਬੀਰ) ੧੦. ਫ਼ਾ. [پد] ਰਕਾ. ਹ਼ਿਫ਼ਾਜਤ। ੧੧. ਵਿ- ਰਕ੍ਸ਼੍‍ਕ. ਮੁਹ਼ਾਫ਼ਿਜ। ੧੨. ਪ੍ਰਦ (ਦੇਣ ਵਾਲਾ) ਦੀ ਥਾਂ ਭੀ ਪਦ ਸ਼ਬਦ ਆਇਆ ਹੈ- "ਜੀਵਨ ਪਦ ਨਾਨਕ ਪ੍ਰਭੂ ਮੇਰਾ". (ਮਾਰੂ ਮਃ ੫) "ਸਗਲ ਸਿਧਿਪਦੰ." (ਗੂਜ ਜੈਦੇਵ) ਸਿੱਧਿਪ੍ਰਦ।#੧੩ ਸ਼ਸਤ੍ਰਨਾਮਮਾਲਾ ਵਿੱਚ ਪਿਤ ਸ਼ਬਦ ਦੀ ਥਾਂ ਅਜਾਣ ਲਿਖਾਰੀ ਨੇ ਕਈ ਥਾਂ ਪਦ ਸ਼ਬਦ ਲਿਖ ਦਿੱਤਾ ਹੈ. ਦੇਖੋ, ਅੰਗ ੨੩੧ ਅਤੇ ਵਿਸ਼ੇਸ ਨਿਰਣਾ "ਰਿਪੁਸਮੁਦ੍ਰ ਪਿਤ" ਦੀ ਵ੍ਯਾਖ੍ਯਾ ਵਿੱਚ। ੧੪. ਵ੍ਯਾਕਰਣ ਅਨੁਸਾਰ ਕਰਤਾ ਕ੍ਰਿਯਾ ਕਰਮ ਵਾਚਕ ਸ਼ਬਦ.¹
ਸਰੋਤ: ਮਹਾਨਕੋਸ਼

ਸ਼ਾਹਮੁਖੀ : پد

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

foot, footstep; word, phrase, verse, stanza, hymn; post, place, rank, station, title
ਸਰੋਤ: ਪੰਜਾਬੀ ਸ਼ਬਦਕੋਸ਼

PAD

ਅੰਗਰੇਜ਼ੀ ਵਿੱਚ ਅਰਥ2

s. m, Rank, dignity; a line in poetry; the foot; a word.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ