ਪਰਿਭਾਸ਼ਾ
ਸੰਗ੍ਯਾ- ਪ੍ਰਜਾ. ਸੰਤਾਨ. ਔਲਾਦ. "ਸੂਤਕ ਪਰਜ ਬਿਗੋਈ." (ਗਉ ਕਬੀਰ) ੨. ਸੰ. ਵਿ- ਦੂਸਰੇ ਤੋਂ ਪੈਦਾ ਹੋਇਆ. ਪਰਜਾਤ ੩. ਸੰਗ੍ਯਾ- ਕੋਕਿਲ. ਕੋਇਲ. ਇਹ ਪ੍ਰਸਿੱਧ ਹੈ ਕਿ ਕੋਇਲ ਦੇ ਆਂਡੇ ਕਾਉਂ ਪਾਲਦਾ ਹੈ, ਇਸ ਕਾਰਣ ਪਰਜ ਸੰਗ੍ਯਾ ਹੈ। ੪. ਸੰ. ਪਰਾਜਿਕਾ. ਇੱਕ ਰਾਗਿਣੀ ਜੋ ਧਨਾਸ਼੍ਰੀ ਗਾਂਧਾਰ ਅਤੇ ਮਾਰੂ ਦੇ ਮੇਲ ਤੋਂ ਬਣਦੀ ਹੈ ਇਸ ਵਿੱਚ ਰਿਸਭ ਅਤੇ ਧੈਵਤ ਕੋਮਲ ਅਰ ਮਧ੍ਯਮ ਤੀਵ੍ਰ ਲਗਦਾ ਹੈ, ਬਾਕੀ ਸੁਰ ਸ਼ੁੱਧ ਹਨ. ਵਾਦੀ ਸੜਜ ਅਤੇ ਸੰਵਾਦੀ ਪੰਚਮ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਰ ਹੈ. ਰਾਤ ਦਾ ਦੂਜਾ ਪਹਰ ਭੀ ਇਸ ਦੇ ਗਾਉਣ ਦਾ ਸਮਾਂ ਹੈ. "ਮਾਰੂ ਔ ਪਰਜ ਔਰ ਕਾਨੜਾ ਕਲ੍ਯਾਨ ਸੁਭ." (ਕ੍ਰਿਸਨਾਵ)
ਸਰੋਤ: ਮਹਾਨਕੋਸ਼