ਪਰਤਿਵਸਤੁਪਮਾ
parativasatupamaa/parativasatupamā

ਪਰਿਭਾਸ਼ਾ

(ਅੱਡ ਅੱਡ ਵਸਤਾਂ ਦੀ ਸਮਤਾ). ਉਪਮਾਨ ਅਤੇ ਉਪਮੇਯ ਵਾਕਾਂ ਦਾ ਇੱਕ ਹੀ ਸਾਧਾਰਣ ਧਰਮ, ਇੱਕੋ ਅਰਥ ਰੱਖਣ ਵਾਲੇ, ਜੁਦੇ ਜੁਦੇ ਪਦਾਂ ਦ੍ਵਾਰਾ ਵਰਣਨ ਕਰਨਾ. "ਪ੍ਰਤਿਸ੍ਤੁਪਮਾ" ਅਲੰਕਾਰ ਹੈ.#ਪਦ ਸਮੂਹ ਜੁਗ ਧਰਮ ਜਹਿਂ ਭਿੰਨ ਪਦਨ ਸੋਂ ਏਕ,#ਪਰਗਟ ਪ੍ਰਤਿਵਸ੍ਤੁਪਮਾ ਤਹਿਂ ਕਵਿ ਕਹਤ ਅਨੇਕ.#(ਲਲਿਤਲਲਾਮ)#ਉਦਾਹਰਣ-#ਲਸਤ ਸੂਰ ਮਧ੍ਯਾਨ ਜ੍ਯੋਂ,#ਤ੍ਯੋਂ ਦੀਪਤ ਗੁਰੁ ਸਭਾ ਮਹਿ.#ਸੂਰਜ ਅਤੇ ਗੁਰੂ ਦਾ ਪ੍ਰਕਾਸ਼ਨਰੂਪ ਧਰਮ, ਲਸਤ ਅਤੇ ਦੀਪਤ ਸਮਾਨ ਅਰਥ ਵਾਲੇ ਸ਼ਬਦਾਂ ਨਾਲ ਕਥਨ ਕੀਤਾ.
ਸਰੋਤ: ਮਹਾਨਕੋਸ਼