ਪਰਤ੍ਯਨੀਕ
paratyaneeka/paratyanīka

ਪਰਿਭਾਸ਼ਾ

ਸੰਗ੍ਯਾ- ਵਿਰੋਧੀ. ਮੁਕਾਬਲਾ ਕਰਨ ਵਾਲਾ। ੨. ਵਿਘਨ। ੩. ਪ੍ਰਬਲ ਵੈਰੀ ਪੁਰ ਕੁਝ ਵਸ਼ ਨਾ ਚਲੇ, ਪਰ ਉਸ ਦੇ ਪੱਖੀ ਨੂੰ ਦੁੱਖ ਦੇਣ ਦਾ ਜਤਨ ਕਰਨਾ. ਪ੍ਰਤ੍ਯਨੀਕ ਅਲੰਕਾਰ ਹੈ.#ਜਹਿਂ ਜੋਰਾਵਰ ਸ਼ਤ੍ਰੂ ਕੋ ਪਕ੍ਸ਼ੀ ਪੈ ਕਰ ਜੋਰ,#ਪ੍ਰਤ੍ਯਨੀਕ ਤਾਂ ਸੋਂ ਕਹੈਂ ਭੂਸਣ ਬੁੱਧਿਅਮੋਰ.#(ਸ਼ਿਵਰਾਜਭੂਸਣ)#ਉਦਾਹਰਣ-#ਵਰਮੀ ਮਾਰੀ ਸਾਪੁ ਨ ਮਰਈ, ਨਾਮ ਨ ਸੁਨਈ ਡੱਰਾ.#(ਆਸਾ ਮਃ ੫)#ਤਵ ਬਲ ਇਹਾਂ ਨ ਪਰ ਸਕੇ ਬਰਵਾ ਹਨਾ ਰਿਸਾਇ,#ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ.#(ਵਿਚਿਤ੍ਰ)#ਸੱਤਨ ਸੋਂ ਵਸ਼ ਨਾ ਚਲ੍ਯੋ ਰਮਾ ਵਿਚਾਰਨ ਕੀਨ,#ਕਵਿ ਕੋਵਿਦ ਹਿਯ ਧਰਤ ਜੇ ਤਿਨ ਕੋ ਦਾਰਿਦ ਦੀਨ.#(ਅਲੰਕਾਰਸਾਗਰਸੁਧਾ)#ਵਿਦ੍ਯਾ ਸੌਕਣ ਨਾਲ ਤਾਂ ਲਕ੍ਸ਼੍‍ਮੀ ਦਾ ਕੁਝ ਜੋਰ ਨਾ ਚੱਲਿਆ, ਪਰ ਵਿਦ੍ਯਾ ਦੇ ਪ੍ਰੇਮੀ ਕਵਿ ਪੰਡਿਤਾਂ ਨੂੰ ਨਿਰਧਨ ਕਰ ਦਿੱਤਾ.
ਸਰੋਤ: ਮਹਾਨਕੋਸ਼