ਪਰਤ੍ਯਯ
paratyaya/paratyēa

ਪਰਿਭਾਸ਼ਾ

ਸੰ. ਸੰਗ੍ਯਾ- ਵਿਸ਼੍ਵਾਸ. ਯਕੀਨ। ੨. ਪ੍ਰਮਾਣ. ਸਬੂਤ। ੩. ਵਿਚਾਰ। ੪. ਕਾਰਣ. ਹੇਤੁ। ੫. ਵ੍ਯਾਖ੍ਯਾ। ੬. ਜ਼ਰੂਰਤ। ੭. ਚਿੰਨ੍ਹ. ਨਿਸ਼ਾਨ। ੮. ਨਿਰਣਾ. ਫੈਸਲਾ। ੯. ਸੰਮਤਿ. ਰਾਇ। ੧੦. ਸਹਾਇਕ। ੧੧. ਛੰਦਸ਼ਾਸਤ੍ਰ ਅਨੁਸਾਰ ਛੰਦਾਂ ਦੇ ਭੇਦ ਅਤੇ ਗਿਣਤੀ ਜਾਣਨ ਦੀ ਰੀਤਿ. ਇਨ੍ਹਾਂ ਦੀ ਗਿਣਤੀ ਅੱਠ ਹੈ- ਪ੍ਰਸ੍ਤਾਰ, ਸੰਖ੍ਯਾ, ਸੂਚੀ, ਨਸ੍ਟ, ਉਦਿਸ੍ਟ, ਮੇਰੁ, ਪਤਾਕਾ ਅਤੇ ਮਰਕਟੀ। ੧੨. ਵ੍ਯਾਕਰਣ ਅਨੁਸਾਰ ਉਹ ਅੱਖਰ ਅਥਵਾ ਸ਼ਬਦ, ਜੋ ਮੂਲ ਸ਼ਬਦ ਦੇ ਅੰਤ ਲਗਕੇ ਅਰਥ ਵਿੱਚ ਵਿਸ਼ੇਸਤਾ ਕਰਦਾ ਹੈ ਅਤੇ ਸੰਗ੍ਯਾ ਤੋਂ ਵਿਸ਼ੇਸਣ ਅਥਵਾ ਵਿਸ਼ੇਸਣ ਤੋਂ ਸੰਗ੍ਯਾ ਬਣਾ ਦਿੰਦਾ ਹੈ. ਜੈਸੇ- ਸੀਤ ਦੇ ਅੰਤ ਲ ਪ੍ਰਤ੍ਯਯ ਲੱਗਕੇ ਸੀਤਲ, ਮੂਰਖ ਦੇ ਅੰਤ ਤਾ ਲੱਗਕੇ ਮੂਰਖਤਾ ਆਦਿ.
ਸਰੋਤ: ਮਹਾਨਕੋਸ਼