ਪਰਥਾਈ
parathaaee/paradhāī

ਪਰਿਭਾਸ਼ਾ

ਪਰਸ੍‍ਥਾਨ ਵਿੱਚ. ਪਰਾਏ ਥਾਂ। ੨. ਭਾਵ- ਕਰਤਾਰ ਤੋਂ ਛੁੱਟ ਹੋਰ ਦੇਵੀ ਦੇਵਤਾ ਦੇ ਦੁਆਰੇ. "ਮਾਨੁਖ ਪਰਥਾਈ ਲਜੀਵਦੋ." (ਵਾਰ ਮਾਰੂ ੨. ਮਃ ੫) ੩. ਪ੍ਰਥਾ (ਪ੍ਰਸਿੱਧੀ) ਵਾਸਤੇ. ਸ਼ੁਹਰਤ ਲਈ। ੪. ਜੋ ਸਭ ਸ੍‍ਥਾਨਾਂ ਤੋਂ ਪਰੇ (ਪਰਮਪਦ ਹੈ, ਉਸ ਵਿੱਚ. ਤੁਰੀਯ (ਤੁਰੀਆ) ਪਦਵੀ ਵਿੱਚ. "ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ." (ਆਸਾ ਅਃ ਮਃ ੧)
ਸਰੋਤ: ਮਹਾਨਕੋਸ਼